Thursday 28 July 2011

ਮਾਂ-ਪਿਓ........

ਸਾਨੂੰ ਬਹੁਤਿਆਂ ਪੈਸਿਆਂ ਦੀ ਭੁਖ ਨਹੀਂ
ਕਿਸੇ ਕੋਲ ਹ ਜਿਆਦਾ ਹੈ , ਓਸਦਾ ਵੀ ਦੁਖ ਨਹੀਂ
ਦੁਖ ਆਉਂਦਾ ਹੈ, ਜਿਸਦੇ ਕੋਲ ਧੀ ਜਾਂ ਪੁੱਤ ਨਹੀਂ
ਲਖ ਲਾਹਨਤਾਂ ਓਹਨਾ ਧੀਆਂ -ਪੁੱਤਰਾਂ ਤੇ
ਜਿੰਨਾ ਦੇ ਮਾਂ-ਪਿਓ ਨੂੰ ਓਹਨਾ ਦਾ,ਭੋਰਾ ਵੀ ਸੁਖ ਨਹੀਂ...

Monday 18 July 2011

ਧੀਆਂ



ਤੈਨੂੰ ਇਕ ਗੱਲ ਪੁਛਾਂ ਮਾਂ, ਮੈਨੂੰ ਤੂੰ ਦਸ ਨੀ ਜਰੂਰ।
ਮਾਂ ਧੀ ਤੋਂ ਨਰਾਜ, ਦਸ ਕੀ ਧੀ ਦਾ ਕਸੂਰ।

ਉਹ ਮਾਵਾਂ ਵੀ ਧੀਆਂ ਸਨ, ਜਿਹਨਾ ਜੰਮੇ ਪੀਰ ਤੇ ਫਕੀਰ।
ਮਾਵਾਂ ਉਹ ਵੀ ਧੀਆਂ ਸਨ, ਜਿਹਨਾ ਜੰਮੇ ਨਲੂਏ ਜਿਹੇ ਵੀਰ।
...ਕਰ ਧਿਆਨ ਮਾਤਾ ਭਾਨੀ ਜੀ ਵੱਲ, ਸੀ ਜਿਹੜੀ ਗੁਰੂ ਜੀ ਦੀ ਧੀ ।
ਉਹ ਮਹਿਲ ਬਣੇ ਗੁਰੂ ਜੀ ਦੇ, ਉਹ ਹੀ ਜਨਨੀ ਗੁਰੂ ਜੀ ਦੀ ਸੀ ।
ਇਕ ਧੀ ਤੇਰੀ, ਝਾਂਸੀ ਦੀ ਰਾਣੀ, ਦੇਸ਼ ਦੀ ਅਜ਼ਾਦੀ ਲਈ ਲੜੀ ਸੀ।
ਧੀ ਤੇਰੀ ਭਾਗੋ, ਖਿਦਰਾਣੇ ਵਾਲੀ ਢਾਬ ਤੇ, ਨਾਲ ਵੈਰੀਆਂ ਦੇ ਲੜੀ ਸੀ।
ਮੇਰੇ ਜੰਮਣ ਤੋਂ ਪਹਿਲਾਂ, ਅੱਜ ਤੂੰ ਹੀ ਮੈਂਨੂੰ ਮਾਰੇਂ, ਦਸ ਮੇਰਾ ਕੀ ਕਸੂਰ।

ਤੈਨੂੰ ਇਕ ਗੱਲ ਪੁਛਾਂ ਮਾਂ, ਮੈਨੂੰ ਤੂੰ ਦਸ ਨੀ ਜਰੂਰ।
ਹੋਈ ਮਾਂ ਧੀ ਤੋਂ ਨਰਾਜ, ਦਸ ਕੀ ਧੀ ਦਾ ਕਸੂਰ।

ਗੁਰੁ ਨਾਨਕ ਜੀ ਨੇ, ਦਰਜ਼ਾ ਦਿੱਤਾ ਨਾਰੀ ਨੂੰ, ਇਕ ਪੁਰਸ਼ ਸਮਾਨ।
ਭਾਰਤ ਦੇਸ਼ ਦੀ ਰਾਸ਼ਟ੍ਰਪਤੀ ਪ੍ਰਤਿਭਾ ਪਾਟਿਲ,ਇਕ ਔਰਤ ਮਹਾਨ।
ਪੁਤਰ ਨਿਸ਼ਾਨ, ਔਰਤ ਈਮਾਨ, ਦੌਲਤ ਗੁਜਰਾਨ, ਕਹਿਣ ਗ੍ਰੰਥ ਮਹਾਨ।
ਜੋ ਪੂਜੇ ਲਛੱਮੀ,ਉਹੋ ਮਾਲਾ-ਮਾਲ, ਇਹ ਗੱਲ ਕਹਿੰਦਾ ਹੈ ਕੁੱਲ ਜਹਾਨ ।
ਐ ਦੁੱਨੀਆ ਵਾਲਿਓ, ਜਦੋਂ ਸਮਝੋਗੇ ਲੜਕਾ ਲ਼ੜਕੀ ਇਕ ਸਮਾਨ।
ਤਾਂ ਹੀ ਹੋਵੇਗਾ ਦੁਨੱੀਆ ‘ਚ, ਸਾਡਾ ਸਮਾਜ ਅਤੇ ਭਾਰਤ ਦੇਸ਼ ਮਹਾਨ।
ਅੱਜ ਧੀ ਨੂੰ ਗਰਭ ਚ ਮਾਰਨ ਲਈ, ਕਿਉਂ ਹੋਈ ਇਕ ਮਾਂ ਮਜਬੂਰ ।
ਚੌਧਰੀ ਸਮਾਜ ਦੇਉ, ਜੇ ਮਨੁੱਖਤਾ ਦਾ ਭੱਲਾ ਚਾਹੋ, ਗੱਲ ਵੀਚਾਰੋ ਜਰੂਰ ।

ਤੈਨੂੰ ਇਕ ਗੱਲ ਪੁਛਾਂ ਮਾਂ, ਮੈਨੂੰ ਤੂੰ ਦਸ ਨੀ ਜਰੂਰ।
ਹੋਈ ਮਾਂ ਧੀ ਤੋਂ ਨਰਾਜ, ਦਸ ਕੀ ਧੀ ਦਾ ਕਸੂਰ।

Sunday 17 July 2011

ਜੰਨਤ

""ਜੰਨਤ ਨੇ ਕਿਹਾ ਮਾਂ ਉਹ ਹੱਸਤੀ ਹੈ ਜੋ ਮੇਨੂੰ ਵੀ ਆਪਣੇ ਕਦਮਾਂ ਥੱਲੇ ਦਬਾ ਲੈਂਦੀ ਹੈ.....ਰੱਬ ਨੇ ਕਿਹਾ ਮਾਂ ਮੇਰੇ ਵੱਲੋ ਇਨਸਾਨ ਦੇ ਲਈ ਇੱਕ ਕੀਮਤੀ ਅਮੁੱਲ ਤੋਹਫਾ ਹੈ ਜਿਸ ਵਿੱਚ ਇਨਸਾਨ ਮੇਨੂੰ ਲੱਭ ਸਕਦਾ ਹੈ.......""

""JANNAT ne keha MAA oh hasti hai jo mainu v apne paira vich daba lendi hai....RABB ne keha MAA mere walo insan nu ik keemti anmula tofa hai jis vich insan mainu lab sakda hai.....""

Friday 15 July 2011

ਮਾਂ

""ਮਾਂ ਦਾ ਰੁੱਤਬਾ ਸਭ ਤੋਂ ਉੱਚਾ,ਮਾਂ ਜੈਸਾ ਮਿਲਿਆ ਕੋਈ ਨਾ.....ਹਰ ਪਾਸੇ ਮੈਂ ਲੱਭ ਹਾਰਿਆ,ਮਾਂ ਦੀ ਗੋਦ ਜੈਸਾ ਸੁੱਖ ਕੋਈ ਨਾ.....""

ਆਮ ਬਂਦੇ


ਹਰ ਵਾਰ ਆਂਤਕਵਾਦੀ ਹਮਲੇ ਹੁੰਦੇ ਰਹਿਦੇਂ ਹਨ ਲੇਕਿਨ ਉਸ ਵਿਚ ਮਰਣ ਵਾਲੇ ਆਮ ਬਂਦੇ ਹੋਦੇ ਹਨ ਸਵਾਲ ਇਹ ਕਿ ਹਮੇਸ਼ਾ ਆਮ ਬਂਦੇ ਨੂੰ ਹੀ ਨਿਸ਼ਾਨਾ ਕਿਉਂ ਬਨਾਇਆ ਜਾਦਾਂ ਹੈ, ਉਸ ਦਾ ਕਿ ਕਸੂਰ ਹੈ ???

ਬੁਰਾਈ

ਜ਼ਿੰਦਗੀ ਦੀ ਅੱਛਾਈ ਤਾਂ ਹਰ ਕੋਈ ਦੱਸਦੈ,
ਛੁਪਾ ਕੇ ਰੱਖੀ ਕੋਈ ਬੁਰਾਈ ਵੀ ਦੱਸੋ,

ਨੇਕੀ ਦੀ ਗੱਲ ਤਾਂ ਹਰ ਕੋਈ ਕਰਦੈ,
ਕਦੇ ਧੋਖੇ ਨਾਲ ਕੀਤੀ ਕਮਾਈ ਵੀ ਦੱਸੋ,

ਦੁਨੀਆ ਦਾ ਹਰ ਬੰਦਾ ਖੁਦ ਨੂੰ ਮਸੀਹਾ ਦੱਸਦੈ,
ਕੋਈ ਤਾਂ ਆਪਣੇ ਆਪ ਨੂੰ ਸ਼ੁਦਾਈ ਵੀ ਦੱਸੋ,

ਰਹੇਂ ਸਦਾ ਦੁਨੀਆ ਨੂੰ ਦਿਆਲਤਾਂ ਦਿਖਾਉਂਦਾ,
ਅੰਦਰ ਆਪਣੇ ਵੱਸਦਾ ਕਦੇ ਕਸਾਈ ਵੀ ਦੱਸੋ..!!

ਕੰਡਕਟਰ

ਕਹੇ ਕੰਡਕਟਰ ਅੱਗੇ ਹੋਵੋ ,
ਰਸਤੇ ਨੂੰ ਨਾ ਰੋਕ ਖਲੋਵੋ ।

ਬੱਸ ਪਈ ਹੈ ਖਾਲੀ ਸਾਰੀ ,
ਐਵੇਂ ਰੋਂਦੀ ਪਈ ਸਵਾਰੀ ।

ਬੱਸ ਪਰਾਣੀ ਟੁੱਟੀ ਭੱਜੀ ,
ਸਾਰੀ ਤੂੜੀ ਵਾਂਗਰ ਲੱਦੀ ।

ਜਿਹੜਾ ਮਿਲੇ ਚੜ੍ਹਾਈ ਜਾਵੇ ,
ਪੈਰੋ ਪੈਰ ਖੜ੍ਹਾਈ ਜਾਵੇ ।

ਅੱਧੇ ਉੱਪਰ ਅੱਧੇ ਅੰਦਰ ,
ਲੱਗਦਾ ਜਾਪੇ ਕਲਾ ਕਲੰਦਰ ।

ਪੰਜਾਬ

ਸਿਰ ਤੋਂ ਉਤਾਰ ਪੱਗ ਨੂੰ ਪੈਗ ਸਿਰ ਤੇ ਰੱਖਣਾ,
ਇਹ ਸਾਡਾ ਸੱਭਿਆਚਾਰ ਨਹੀ ਪੈਣਾ ਹੈ ਦੱਸਣਾ,
ਨਸ਼ਿਆਂ ਸਮਾਜ ਗਾਲ ਤਾ ਢਾਚਾ ਹੀ ਢਹਿ ਗਿਆ,
ਨਸ਼ਿਆਂ ਦੇ ਵਗਦੇ ਵਹਿਣ ਵਿੱਚ ਪੰਜਾਬ ਵਹਿ ਗਿਆ।

ਬਾਪੂ ਵੀ ਫਿਕਰੀਂ ਪੈ ਗਿਆ ਹੈ ਬੇਬੇ ਵੀ ਸੋਚਦੀ,
ਬਣਿਆ ਨਾ ਮੇਰਾ ਪੁੱਤ ਉਹ ਜੋ ਮੈਂ ਸੀ ਸੋਚਦੀ,
ਚੜ੍ਹਦੀ ਉਮਰ ਵਿੱਚ ਚੰਦਰਾ ਕਿਸ ਰਾਹ ਤੇ ਪੈ ਗਿਆ,

ਨਸ਼ਿਆਂ ਦੇ ਵਗਦੇ ਵਹਿਣ ਵਿੱਚ ਪੰਜਾਬ ਵਹਿ ਗਿਆ।
ਪਿੰਡ ਸ਼ਹਿਰ ਸਭ ਦਬੋਚ ਲਏ ਇਸ ਨਾ-ਮੁਰਾਦ ਨੇ,
ਘੁੱਗ ਵਸਦੇ ਘਰ ਸੀ ਜੋ ਕਦੇ ਹੁਣ ਬੇ-ਆਬਾਦ ਨੇ,
ਲ਼ੱਗਦਾ ਇਹਦੇ ਨਸੀਬ ਵਿੱਚ ਬਸ ਇਹੋ ਰਹਿ ਗਿਆ,
ਨਸ਼ਿਆਂ ਦੇ ਵਗਦੇ ਵਹਿਣ ਵਿੱਚ ਪੰਜਾਬ ਵਹਿ ਗਿਆ।

ਝੁਕਿਆ ਨਹੀਂ ਜੋ ਜੱਗ ਤੋਂ ਨਸ਼ਿਆਂ ਤੋਂ ਢਹਿ ਗਿਆ,
ਨਸ਼ਿਆਂ ਦੇ ਵਗਦੇ ਵਹਿਣ ਵਿੱਚ ਪੰਜਾਬ ਵਹਿ ਗਿਆ।

ਪੰਜਾਬ

ਬਾਪੂ ਵੀ ਫਿਕਰੀਂ ਪੈ ਗਿਆ ਹੈ ਬੇਬੇ ਵੀ ਸੋਚਦੀ,
ਬਣਿਆ ਨਾ ਮੇਰਾ ਪੁੱਤ ਉਹ ਜੋ ਮੈਂ ਸੀ ਸੋਚਦੀ,
ਚੜ੍ਹਦੀ ਉਮਰ ਵਿੱਚ ਚੰਦਰਾ ਕਿਸ ਰਾਹ ਤੇ ਪੈ ਗਿਆ,
ਨਸ਼ਿਆਂ ਦੇ ਵਗਦੇ ਵਹਿਣ ਵਿੱਚ ਪੰਜਾਬ ਵਹਿ ਗਿਆ।

Thursday 14 July 2011

ਮੈ ਪੰਜਾਬੀ ਬੋਲੀ

ਕਿਉਂ ਆਪਣੇ ਬਗਾਨੇ ਹੋਏ, ਦੇਣ ਜੋਗੇ ਤਾਹਨੇ ਹੋਏ,
ਕਿਹੜੇ ਗੁਸੇ ਵਿੱਚ ਅੱਜ ਐਨਾਂ ਜ਼ਹਿਰ ਘੋਲ ਰਹੇ,
ਆਪਣੀ ਹੀ ਮਾਂ ਦੀ ਚੁੰਨੀ ਪੈਰਾਂ ਵਿੱਚ ਰੋਲ ਰਹੇ,
ਰੋਵਾਂ ਮੈ ਪੰਜਾਬੀ ਬੋਲੀ।

Tuesday 12 July 2011

ਓ ਜਰਾ ਬੱਚ ਕੇ ਮੌੜ ਤੋਂ by gurdas mann

ਝੂਠ਼ਾ ਰਹਿ ਗਿਆ ਪਿਆਰ ਫੌਕਾ ਵਾਅਦਾ ਇਕਰਾਰ,
ਨਿਰ਼ਾ ਪਾਣੀਂ ਵਾਲੇ ਦੁੱਧ ਦੀ ਮਲਾਈ ਵਰਗਾ
ਓ ਜਰਾ ਬੱਚ ਕੇ ਮੌੜ ਤੋਂ ਏਥੇ ਹਰ ਬੰਦਾ ਰੱਬ਼ ਦੇ ਜਵਾਈ ਵਰਗਾ...............
ਜਿਹੜੇ ਪੱਤਰਾਂ ਨੂੰ ਪਾਲ਼ਦੇ ਨੇ ਲਾ ਲਾ ਕੇ ਰੀਝਾਂ,
ਦਿਲ਼ ਟੁੱਟੇ ਜਦੋਂ ਹੁੰਦੀਆਂ ਨੀ ਪੂਰੀਆਂ ਉਮੀਦਾਂ
ਮੁੰਡਾ ਹੋ ਗਿਆ ਜਵਾਨ਼ ਨਾ ਕੋਈ ਫਾਇਦਾ ਨੁਕਸਾਨ
ਮੁੰਡਾ ਹੋ ਗਿਆ ਜਵਾਨ਼ ਨਾ ਕੋਈ ਫਾਇਦਾ ਨੁਕਸਾਨ
ਨਿਰਾ ਪੂਰਾ ਹੋਮੋਪੈਥੀ ਦੀ ਦਵਾਈ ਵਰਗਾ
ਓ ਜਰਾ ਬੱਚ ਕੇ ਮੌੜ ਤੋਂ ਏਥੇ ਹਰ ਬੰਦਾ ਰੱਬ਼ ਦੇ ਜਵਾਈ ਵਰਗਾ........
ਹੀਰ਼ ਚੜੀ ਜਦੋਂ ਡੋਲ਼ੀ ਰਾਂਝੇ ਮਾਰੀਆਂ ਸੀ ਕੂਕਾਂ
ਅੱਜ ਕੱਲ ਕੌਣਂ ਰੌਂਦਾ ਰੱਖ ਦੌ ਦੌ ਮਸ਼ੂਕਾਂ
ਡੋਲ਼ੀ ਇੱਕ ਦੀ ਚੜਾਵੇ ਦੂਜੀ ਹੀਰ਼ ਨੂੰ ਬੁਲਾਵੇ
ਡੋਲ਼ੀ ਇੱਕ ਦੀ ਚੜਾਵੇ ਦੂਜੀ ਹੀਰ਼ ਨੂੰ ਬੁਲਾਵੇ
ਕੰਮ ਚੌਕਂ ਵਿੱਚ ਲੱਗੇ ਹੋਏ ਸਿਪਾਈ ਵਰਗਾ
ਓ ਜਰਾ ਬੱਚ ਕੇ ਮੌੜ ਤੋਂ ਏਥੇ ਹਰ ਬੰਦਾ ਰੱਬ਼ ਦੇ ਜਵਾਈ ਵਰਗਾ........
ਕਿਹੜੇ ਪਿਆਰਿਆਂ ਤੋਂ ਪਿਆਰ ਦਾ ਸਵਾਲ ਪੁੱਛੀਏ
ਓ ਅਸੀਂ ਕਿਸ ਨੂੰ ਮਨਾਈਏ ਕਿਦੇ ਨਾਲ ਰੁੱਸੀਏ
ਨਾ ਕੋਈ ਹੱਸੇ ਨਾ ਕੋਈ ਬੋਲੇ ਨਾ ਕੋਈ ਦੁੱਖ਼ ਸੁੱਖ਼ ਫੋਲੇ
ਨਾ ਕੋਈ ਹੱਸੇ ਨਾ ਕੋਈ ਬੋਲੇ ਨਾ ਕੋਈ ਦੁੱਖ਼ ਸੁੱਖ਼ ਫੋਲੇ
ਪੈਦਾ ਹੋ ਗਿਆ ਸ਼ਰੀਕਾ ਭ਼ਾਈ ਭ਼ਾਈ ਵਰਗਾ
ਓ ਜਰਾ ਬੱਚ ਕੇ ਮੌੜ ਤੋਂ ਏਥੇ ਹਰ ਬੰਦਾ ਰੱਬ਼ ਦੇ ਜਵਾਈ ਵਰਗਾ........
ਮੰਨਿਆ ਸਕੀਮਾਂ ਨਾਲ ਦੌਲਤਾਂ ਕਮਾਵੇਂਗਾ
ਬਿਸਤਰੇ ਖ਼ਰੀਦ ਲੇਂਗਾ ਨੀਂਦ ਕਿੱਥੋ ਲਿਆਂਵੇਗਾਂ
ਪੈੱਗ ਵਿਸਕੀ ਦੇ ਪੀਕੇ ਲਾਕੇ ਨਸ਼ਿਆਂ ਦੇ ਟੀਕੇ
ਪੈੱਗ ਵਿਸਕੀ ਦੇ ਪੀਕੇ ਲਾਕੇ ਨਸ਼ਿਆਂ ਦੇ ਟੀਕੇ
ਨਸ਼ਾ ਆਉਣਾਂ ਨੀ ਗਰੀਬ਼ ਦੀ ਰਜਾਈ ਵਰਗਾ
ਓ ਜਰਾ ਬੱਚ ਕੇ ਮੌੜ ਤੋਂ ਏਥੇ ਹਰ ਬੰਦਾ ਰੱਬ਼ ਦੇ ਜਵਾਈ ਵਰਗਾ........
ਮਹਿੰਗੀ ਵਤਨਾਂ ਦੀ ਮਿੱਟੀ ਦਾ ਹਿਸਾਬ਼ ਭੁੱਲ ਕੇ
ਪੱਲੇ ਪਈਆਂ ਮਜਬੂਰੀਆਂ ਪੰਜਾਬ਼ ਭੁੱਲ਼ ਗਏ
ਕੁੱਝ ਹੋਏ ਪਰਦੇਸੀ ਕੁੱਝ ਬਣਂਗੇ ਵਿਦੇਸ਼ੀ
ਕੁੱਝ ਹੋਏ ਪਰਦੇਸੀ ਕੁੱਝ ਬਣਂਗੇ ਵਿਦੇਸ਼ੀ
ਯ਼ਾਰ ਲੱਭਿਆ ਨੀ "ਮਾਨ਼" ਨੂੰ ਤਬਾਈ ਵਰਗਾ
ਓ ਜਰਾ ਬੱਚ ਕੇ ਮੌੜ ਤੋਂ ਏਥੇ ਹਰ ਬੰਦਾ ਰੱਬ਼ ਦੇ ਜਵਾਈ ਵਰਗਾ........
ਓ ਜਰਾ ਬੱਚ ਕੇ ਮੌੜ ਤੋਂ ਏਥੇ ਹਰ ਬੰਦਾ ਰੱਬ਼ ਦੇ ਜਵਾਈ ਵਰਗਾ........

ਮੰਮੀ ਜੀ ਮੇਰੀ ਸੁਣੋ ਪੁਕਾਰ

ਮੰਮੀ ਜੀ ਮੇਰੀ ਸੁਣੋ ਪੁਕਾਰ
ਕੁੱਖ ਵਿੱਚ ਨਾ ਦਿਉ ਮਾਰ
ਇੱਕੋ ਇੱਕ ਪੁਕਾਰ ਹੈ ਮੇਰੀ
ਧੀ ਧਿਆਣੀ ਹਾਂ ਮੈਂ ਤੇਰੀ
ਧੀ ਕਹਿ ਕੇ ਨਾ ਦਿਉ ਸਾਰ
ਮੰਮੀ ਜੀ ਮੇਰੀ ਸੁਣੋ ਪੁਕਾਰ
ਕੁੱਖ ਵਿੱਚ ਨਾ .......
ਜੇ ਮੈਂ ਜੱਗ ਵਿੱਚ ਆਵਾਂਗੀ
ਤਾਂ ਵੱਡੀ ਹੋ ਜਾਵਾਂਗੀ
ਵੱਡੀ ਹੋ ਕੇ ਤੇਰੇ ਮੈਂ
ਦੁੱਖੜੇ ਆਪ ਵੰਡਾਵਾਂਗੀ
ਤੂੰ ਮੇਰੀ ਹੈ ਸਾਥਣ ਅੰਮੀ
ਸੱਚੀ ਤੂੰ ਮੇਰਾ ਸੰਸਾਰ
ਕੁੱਖ ਵਿੱਚ ਨਾ .......
ਮਿੰਨਤਾ ਕਰਲੀ ਤਰਲੇ ਕਰਲੀ
ਮੇਰੇ ਪਿੱਛੇ ਦੁੱਖੜੇ ਜਰਲੀ
ਭੂਆ ਜੇ ਕੁੱਝ ਬੋਲੂ ਤੈਨੂੰ
ਅੱਗੋਂ ਘੁੱਟ ਸਬਰ ਦਾ ਭਰਲੀ
ਤੇਰੀ ਮੈਂ ਫਿਰ ਕਰਕੇ ਸੇਵਾ
ਸਾਰਾ ਦਿਉਗੀ ਕਰਜ ਉਤਾਰ
ਕੁੱਖ ਵਿੱਚ ਨਾ .......
ਜਦੋਂ ਮੈਂ ਪੜ੍ਹਨ ਸਕੂਲੇ ਜਾਉ
ਗੋਲਡ ਮੈਡਲ ਜਿੱਤ ਲਿਆਉ
ਮੰਮੀ, ਡੈਡੀ, ਦਾਦਾ, ਦਾਦੀ
ਸਭਨਾ ਦਾ ਮੈਂ ਨਾਂਅ ਚਮਕਾਉ
ਇਸ ਵਿਸ਼ੇ ਤੇ ਪ੍ਰੀਤ ਨਾਲ
ਤੂੰ ਖੀਵੇ ਜਾ ਕੇ ਕਰੀ ਵਿਚਾਰ
ਕੁੱਖ ਵਿੱਚ ਨਾ

ਜ਼ਿੰਦਗੀ ????

ਜ਼ਿੰਦਗੀ ਕੀ ਹੈ? ਇਨਸਾਨ ਦੇ ਜਨਮ ਤੋਂ ਹੀ ਇਹ ਪ੍ਰਸ਼ਨ ਪੈਦਾ ਹੋ ਗਿਆ ਸੀ। ਅਸੀ ਕਿਥੋਂ ਆਏ ਹਾਂ? ਕਿੱਥੇ ਜਾਣਾ ਹੈ? ਇਹ ਪ੍ਰਸ਼ਨ ਲਗਾਤਾਰ ਇਨਸਾਨ ਦੇ ਦਿਮਾਗ ਵਿਚ ਚੱਕਰ ਲਾਉਂਦੇ ਰਹਿੰਦੇ ਹਨ।ਜੇ ਦੇਖਿਆ ਜਾਵੇ ਤਾਂ ਸਾਡੀ ਜ਼ਿੰਦਗੀ ਸਾਡੇ ਜਨਮ ਨਾਲ ਹੀ ਸ਼ੁਰੂ ਹੁੰਦੀ ਹੈ ਅਤੇ ਸਾਡੀ ਮੌਤ ਨਾਲ ਖਤਮ ਹੁੰਦੀ ਹੈ ਭਾਵ ਸਾਡੇ ਜਨਮ ਅਤੇ ਮੌਤ ਦਾ ਵਕਫਾ ਹੀ ਸਾਡੀ ਜ਼ਿੰਦਗੀ ਹੈ। ਇਹ ਹੀ ਸਾਡੀ ਜ਼ਿੰਦਗੀ ਦਾ ਸਫਰ ਹੈ।

Friday 8 July 2011

ਮੰਗਦਾ ਤਾਂ ਮਨਪ੍ਰੀਤ ਨੂੰ ਮੁੱਖ ਮੰਤਰੀ ਦਾ ਅਹੁਦਾ ਵੀ ਦੇ ਦਿੰਦੇ : ਬਾਦਲ

ਸ਼੍ਰੋਮਣੀ ਅਕਾਲੀ ਦਲ ਤੋਂ ਬਾਗ਼ੀ ਹੋਏ ਮਨਪ੍ਰੀਤ ਸਿੰਘ ਬਾਦਲ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਸਨੇ ਆਪਣੀ ਮਾਂ ਪਾਰਟੀ ਨਾਲ ਧ੍ਰੋਹ ਕੀਤਾ ਹੈ, ਜਦੋਂਕਿ ਉਨ੍ਹਾਂ ਨੇ ਖੁਦ ਮਨਪ੍ਰੀਤ ਨੂੰ ਉਸਦੀ ਇੱਛਾ ਅਨੁਸਾਰ ਵਿੱਤ ਮੰਤਰਾਲੇ ਦਾ ਅਹੁਦਾ ਸੌਂਪਿਆ ਸੀ। ਮੁੱਖ ਮੰਤਰੀ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਮਨਪ੍ਰੀਤ ਨੂੰ ਚਾਰ ਵਾਰ ਵਿਧਾਇਕ ਬਣਾਇਆ ਪਰ ਉਸਨੇ ਪਾਰਟੀ ਨੂੰ ਧੋਖਾ ਦੇ ਦਿੱਤਾ। ਬਾਦਲ ਨੇ ਕਿਹਾ ਕਿ ਜੇਕਰ ਉਹ ਮੁੱਖ ਮੰਤਰੀ ਬਣਨ ਦੀ ਇੱਛਾ ਜ਼ਾਹਰ ਕਰਦਾ ਤਾਂ ਉਹ ਉਸ ਨੂੰ ਬਿਨਾਂ ਕਿਸੇ ਦੇਰੀ ਤੋਂ ਮੁੱਖ ਮੰਤਰੀ ਦਾ ਅਹੁਦਾ ਵੀ ਖੁਸ਼ੀ-ਖੁਸ਼ੀ ਦੇ ਦਿੰਦੇ।