Sunday, 25 September 2011

ਮਾਂ ਹੁੰਦੀ ਏ ਮਾਂ

ਮਮਤਾ ਦਾ ਦਰਿਆ ਹੁੰਦੀ ਏ, ਮਾਲਿਕ ਦੀ ਦਰਗਾਹ.
ਬੋਹੜ ਤੋਂ ਠੰਡੀ ਛਾਂ ਹੁੰਦੀ ਏ, ਮਾਂ ਹੁੰਦੀ ਏ ਮਾਂ.
ਰੱਬ ਦੇ ਵਰਗੀ ਸੂਰਤ ਮੁੜ ਨਾ ਘਰ ਵਿਚ ਵੜਨੀ.
ਮਾਂ ਨਹੀ ਲੱਭਨੀ ਹੋ ਮੁੜਕੇ ਦੁਨੀਆਂ ਕੱਠੀ ਕਰ ਲਈ.

Saturday, 17 September 2011

ਰਿਸ਼ਤਾ

ਦੁਨੀਆਂ ਦਾ ਕੋਈ ਵੀ ਰਿਸ਼ਤਾ ਮਾਂ ਬਰੋਬਰ ਆ ਨਹੀਂ ਸਕਦਾ ,
ਕੋਈ ਵੀ ਪੁੱਤ ਮਾਂ ਦਾ ਕਰਜ਼ਾ ਕਿਸੇ ਜਨਮ ਵੀ ਲਾਹ ਨਹੀਂ ਸਕਦਾ ,
ਬਦ - ਕਿਸਮਤ ਓਹ ਥਾਂ .....ਕਦਰ ਇਹਦੀ ਜਿਸ ਥਾਂ ਨਹੀ ਪੈਂਦੀ ,
ਦੁਨੀਆਂ ਸੁਨੀ ਹੋ ਜਾਵੇ ......ਜਦ ਮਾਂ ਨਹੀਂ ਰਹਿੰਦੀ..!!
----------------------------------------------------
... ਜੱਗ ਚਾਚੀਆਂ ਮਾਸੀਆਂ ਲੱਖ ਹੋਵਣ,
ਕੋਈ ਬਣ ਨਹੀਂ ਸਕਦੀ ‘ਮਾਂ’ ਲੋਕੋ।

Friday, 16 September 2011

ਬੜੇ ਯਾਦ ਆਉਦੇ ਨੇ

ਘਰ ਵਿਚ ਮਰਜੀ, ਵਿਆਹ ਵਿਚ ਦਰਜੀ, ਪੇਪਰਾ ਚ ਪਰਚੀ
ਬੜੇ ਕੰਮ ਆਉਦੇ ਨੇ.
.
... ... ਚੋਰੀ ਵੇਲੇ ਬੰਬੂ, ਮੀਹ ਵਿਚ ਤੰਬੂ ਤੇ ਫਿਲਮਾ ਚ ਲੰਬੂ
ਬੜਾ ਮਨ ਭਾਉਦੇ ਨੇ.
.
.
ਸਵੇਰ ਵੇਲੇ ਅਖਵਾਰ, ਰੋਟੀ ਨਾਲ ਆਚਾਰ ..ਔਖੀ ਵਾਲੇ ਯਾਰ
ਸੱਚੀ ਬੜੇ ਯਾਦ ਆਉਦੇ ਨੇ.

.
ਸੱਚੀ ਬੜੇ ਯਾਦ ਆਉਦੇ ਨੇ|.............

Wednesday, 14 September 2011

ਮਾਂ ਦਾ ਪਿਆਰ

ਗਰਮੀ ਵਿਚ ਪਤੀ ਨੇ ਪਤਨੀ ਦੇ ਦੁਪੱਟੇ ਨਾਲ ਪਸੀਨਾ ਸਾਫ ਕੀਤਾ ਤਾ.

ਪਤਨੀ ਬੋਲੀ : ਦੁਪੱਟਾ ਗੰਦਾ ਨਾ ਕਰੋ,

ਜਦੋ ਓਹਨੇ ਮਾਂ ਦੇ ਦੁਪੱਟੇ ਨਾਲ ਪਸੀਨਾ ਸਾਫ ਕੀਤਾ ਤਾ
ਮਾਂ ਬੋਲੀ : ਪੁੱਤ ਏ ਗੰਦਾ ਹੈ ਮੈਂ ਸਾਫ ਕਪੜਾ ਦਿਨੀ ਆ...
................................ਏ ਹੁੰਦਾ ਮਾਂ ਦਾ ਪਿਆਰ