Thursday, 14 July 2011

ਮੈ ਪੰਜਾਬੀ ਬੋਲੀ

ਕਿਉਂ ਆਪਣੇ ਬਗਾਨੇ ਹੋਏ, ਦੇਣ ਜੋਗੇ ਤਾਹਨੇ ਹੋਏ,
ਕਿਹੜੇ ਗੁਸੇ ਵਿੱਚ ਅੱਜ ਐਨਾਂ ਜ਼ਹਿਰ ਘੋਲ ਰਹੇ,
ਆਪਣੀ ਹੀ ਮਾਂ ਦੀ ਚੁੰਨੀ ਪੈਰਾਂ ਵਿੱਚ ਰੋਲ ਰਹੇ,
ਰੋਵਾਂ ਮੈ ਪੰਜਾਬੀ ਬੋਲੀ।

Tuesday, 12 July 2011

ਓ ਜਰਾ ਬੱਚ ਕੇ ਮੌੜ ਤੋਂ by gurdas mann

ਝੂਠ਼ਾ ਰਹਿ ਗਿਆ ਪਿਆਰ ਫੌਕਾ ਵਾਅਦਾ ਇਕਰਾਰ,
ਨਿਰ਼ਾ ਪਾਣੀਂ ਵਾਲੇ ਦੁੱਧ ਦੀ ਮਲਾਈ ਵਰਗਾ
ਓ ਜਰਾ ਬੱਚ ਕੇ ਮੌੜ ਤੋਂ ਏਥੇ ਹਰ ਬੰਦਾ ਰੱਬ਼ ਦੇ ਜਵਾਈ ਵਰਗਾ...............
ਜਿਹੜੇ ਪੱਤਰਾਂ ਨੂੰ ਪਾਲ਼ਦੇ ਨੇ ਲਾ ਲਾ ਕੇ ਰੀਝਾਂ,
ਦਿਲ਼ ਟੁੱਟੇ ਜਦੋਂ ਹੁੰਦੀਆਂ ਨੀ ਪੂਰੀਆਂ ਉਮੀਦਾਂ
ਮੁੰਡਾ ਹੋ ਗਿਆ ਜਵਾਨ਼ ਨਾ ਕੋਈ ਫਾਇਦਾ ਨੁਕਸਾਨ
ਮੁੰਡਾ ਹੋ ਗਿਆ ਜਵਾਨ਼ ਨਾ ਕੋਈ ਫਾਇਦਾ ਨੁਕਸਾਨ
ਨਿਰਾ ਪੂਰਾ ਹੋਮੋਪੈਥੀ ਦੀ ਦਵਾਈ ਵਰਗਾ
ਓ ਜਰਾ ਬੱਚ ਕੇ ਮੌੜ ਤੋਂ ਏਥੇ ਹਰ ਬੰਦਾ ਰੱਬ਼ ਦੇ ਜਵਾਈ ਵਰਗਾ........
ਹੀਰ਼ ਚੜੀ ਜਦੋਂ ਡੋਲ਼ੀ ਰਾਂਝੇ ਮਾਰੀਆਂ ਸੀ ਕੂਕਾਂ
ਅੱਜ ਕੱਲ ਕੌਣਂ ਰੌਂਦਾ ਰੱਖ ਦੌ ਦੌ ਮਸ਼ੂਕਾਂ
ਡੋਲ਼ੀ ਇੱਕ ਦੀ ਚੜਾਵੇ ਦੂਜੀ ਹੀਰ਼ ਨੂੰ ਬੁਲਾਵੇ
ਡੋਲ਼ੀ ਇੱਕ ਦੀ ਚੜਾਵੇ ਦੂਜੀ ਹੀਰ਼ ਨੂੰ ਬੁਲਾਵੇ
ਕੰਮ ਚੌਕਂ ਵਿੱਚ ਲੱਗੇ ਹੋਏ ਸਿਪਾਈ ਵਰਗਾ
ਓ ਜਰਾ ਬੱਚ ਕੇ ਮੌੜ ਤੋਂ ਏਥੇ ਹਰ ਬੰਦਾ ਰੱਬ਼ ਦੇ ਜਵਾਈ ਵਰਗਾ........
ਕਿਹੜੇ ਪਿਆਰਿਆਂ ਤੋਂ ਪਿਆਰ ਦਾ ਸਵਾਲ ਪੁੱਛੀਏ
ਓ ਅਸੀਂ ਕਿਸ ਨੂੰ ਮਨਾਈਏ ਕਿਦੇ ਨਾਲ ਰੁੱਸੀਏ
ਨਾ ਕੋਈ ਹੱਸੇ ਨਾ ਕੋਈ ਬੋਲੇ ਨਾ ਕੋਈ ਦੁੱਖ਼ ਸੁੱਖ਼ ਫੋਲੇ
ਨਾ ਕੋਈ ਹੱਸੇ ਨਾ ਕੋਈ ਬੋਲੇ ਨਾ ਕੋਈ ਦੁੱਖ਼ ਸੁੱਖ਼ ਫੋਲੇ
ਪੈਦਾ ਹੋ ਗਿਆ ਸ਼ਰੀਕਾ ਭ਼ਾਈ ਭ਼ਾਈ ਵਰਗਾ
ਓ ਜਰਾ ਬੱਚ ਕੇ ਮੌੜ ਤੋਂ ਏਥੇ ਹਰ ਬੰਦਾ ਰੱਬ਼ ਦੇ ਜਵਾਈ ਵਰਗਾ........
ਮੰਨਿਆ ਸਕੀਮਾਂ ਨਾਲ ਦੌਲਤਾਂ ਕਮਾਵੇਂਗਾ
ਬਿਸਤਰੇ ਖ਼ਰੀਦ ਲੇਂਗਾ ਨੀਂਦ ਕਿੱਥੋ ਲਿਆਂਵੇਗਾਂ
ਪੈੱਗ ਵਿਸਕੀ ਦੇ ਪੀਕੇ ਲਾਕੇ ਨਸ਼ਿਆਂ ਦੇ ਟੀਕੇ
ਪੈੱਗ ਵਿਸਕੀ ਦੇ ਪੀਕੇ ਲਾਕੇ ਨਸ਼ਿਆਂ ਦੇ ਟੀਕੇ
ਨਸ਼ਾ ਆਉਣਾਂ ਨੀ ਗਰੀਬ਼ ਦੀ ਰਜਾਈ ਵਰਗਾ
ਓ ਜਰਾ ਬੱਚ ਕੇ ਮੌੜ ਤੋਂ ਏਥੇ ਹਰ ਬੰਦਾ ਰੱਬ਼ ਦੇ ਜਵਾਈ ਵਰਗਾ........
ਮਹਿੰਗੀ ਵਤਨਾਂ ਦੀ ਮਿੱਟੀ ਦਾ ਹਿਸਾਬ਼ ਭੁੱਲ ਕੇ
ਪੱਲੇ ਪਈਆਂ ਮਜਬੂਰੀਆਂ ਪੰਜਾਬ਼ ਭੁੱਲ਼ ਗਏ
ਕੁੱਝ ਹੋਏ ਪਰਦੇਸੀ ਕੁੱਝ ਬਣਂਗੇ ਵਿਦੇਸ਼ੀ
ਕੁੱਝ ਹੋਏ ਪਰਦੇਸੀ ਕੁੱਝ ਬਣਂਗੇ ਵਿਦੇਸ਼ੀ
ਯ਼ਾਰ ਲੱਭਿਆ ਨੀ "ਮਾਨ਼" ਨੂੰ ਤਬਾਈ ਵਰਗਾ
ਓ ਜਰਾ ਬੱਚ ਕੇ ਮੌੜ ਤੋਂ ਏਥੇ ਹਰ ਬੰਦਾ ਰੱਬ਼ ਦੇ ਜਵਾਈ ਵਰਗਾ........
ਓ ਜਰਾ ਬੱਚ ਕੇ ਮੌੜ ਤੋਂ ਏਥੇ ਹਰ ਬੰਦਾ ਰੱਬ਼ ਦੇ ਜਵਾਈ ਵਰਗਾ........

ਮੰਮੀ ਜੀ ਮੇਰੀ ਸੁਣੋ ਪੁਕਾਰ

ਮੰਮੀ ਜੀ ਮੇਰੀ ਸੁਣੋ ਪੁਕਾਰ
ਕੁੱਖ ਵਿੱਚ ਨਾ ਦਿਉ ਮਾਰ
ਇੱਕੋ ਇੱਕ ਪੁਕਾਰ ਹੈ ਮੇਰੀ
ਧੀ ਧਿਆਣੀ ਹਾਂ ਮੈਂ ਤੇਰੀ
ਧੀ ਕਹਿ ਕੇ ਨਾ ਦਿਉ ਸਾਰ
ਮੰਮੀ ਜੀ ਮੇਰੀ ਸੁਣੋ ਪੁਕਾਰ
ਕੁੱਖ ਵਿੱਚ ਨਾ .......
ਜੇ ਮੈਂ ਜੱਗ ਵਿੱਚ ਆਵਾਂਗੀ
ਤਾਂ ਵੱਡੀ ਹੋ ਜਾਵਾਂਗੀ
ਵੱਡੀ ਹੋ ਕੇ ਤੇਰੇ ਮੈਂ
ਦੁੱਖੜੇ ਆਪ ਵੰਡਾਵਾਂਗੀ
ਤੂੰ ਮੇਰੀ ਹੈ ਸਾਥਣ ਅੰਮੀ
ਸੱਚੀ ਤੂੰ ਮੇਰਾ ਸੰਸਾਰ
ਕੁੱਖ ਵਿੱਚ ਨਾ .......
ਮਿੰਨਤਾ ਕਰਲੀ ਤਰਲੇ ਕਰਲੀ
ਮੇਰੇ ਪਿੱਛੇ ਦੁੱਖੜੇ ਜਰਲੀ
ਭੂਆ ਜੇ ਕੁੱਝ ਬੋਲੂ ਤੈਨੂੰ
ਅੱਗੋਂ ਘੁੱਟ ਸਬਰ ਦਾ ਭਰਲੀ
ਤੇਰੀ ਮੈਂ ਫਿਰ ਕਰਕੇ ਸੇਵਾ
ਸਾਰਾ ਦਿਉਗੀ ਕਰਜ ਉਤਾਰ
ਕੁੱਖ ਵਿੱਚ ਨਾ .......
ਜਦੋਂ ਮੈਂ ਪੜ੍ਹਨ ਸਕੂਲੇ ਜਾਉ
ਗੋਲਡ ਮੈਡਲ ਜਿੱਤ ਲਿਆਉ
ਮੰਮੀ, ਡੈਡੀ, ਦਾਦਾ, ਦਾਦੀ
ਸਭਨਾ ਦਾ ਮੈਂ ਨਾਂਅ ਚਮਕਾਉ
ਇਸ ਵਿਸ਼ੇ ਤੇ ਪ੍ਰੀਤ ਨਾਲ
ਤੂੰ ਖੀਵੇ ਜਾ ਕੇ ਕਰੀ ਵਿਚਾਰ
ਕੁੱਖ ਵਿੱਚ ਨਾ

ਜ਼ਿੰਦਗੀ ????

ਜ਼ਿੰਦਗੀ ਕੀ ਹੈ? ਇਨਸਾਨ ਦੇ ਜਨਮ ਤੋਂ ਹੀ ਇਹ ਪ੍ਰਸ਼ਨ ਪੈਦਾ ਹੋ ਗਿਆ ਸੀ। ਅਸੀ ਕਿਥੋਂ ਆਏ ਹਾਂ? ਕਿੱਥੇ ਜਾਣਾ ਹੈ? ਇਹ ਪ੍ਰਸ਼ਨ ਲਗਾਤਾਰ ਇਨਸਾਨ ਦੇ ਦਿਮਾਗ ਵਿਚ ਚੱਕਰ ਲਾਉਂਦੇ ਰਹਿੰਦੇ ਹਨ।ਜੇ ਦੇਖਿਆ ਜਾਵੇ ਤਾਂ ਸਾਡੀ ਜ਼ਿੰਦਗੀ ਸਾਡੇ ਜਨਮ ਨਾਲ ਹੀ ਸ਼ੁਰੂ ਹੁੰਦੀ ਹੈ ਅਤੇ ਸਾਡੀ ਮੌਤ ਨਾਲ ਖਤਮ ਹੁੰਦੀ ਹੈ ਭਾਵ ਸਾਡੇ ਜਨਮ ਅਤੇ ਮੌਤ ਦਾ ਵਕਫਾ ਹੀ ਸਾਡੀ ਜ਼ਿੰਦਗੀ ਹੈ। ਇਹ ਹੀ ਸਾਡੀ ਜ਼ਿੰਦਗੀ ਦਾ ਸਫਰ ਹੈ।

Friday, 8 July 2011

ਮੰਗਦਾ ਤਾਂ ਮਨਪ੍ਰੀਤ ਨੂੰ ਮੁੱਖ ਮੰਤਰੀ ਦਾ ਅਹੁਦਾ ਵੀ ਦੇ ਦਿੰਦੇ : ਬਾਦਲ

ਸ਼੍ਰੋਮਣੀ ਅਕਾਲੀ ਦਲ ਤੋਂ ਬਾਗ਼ੀ ਹੋਏ ਮਨਪ੍ਰੀਤ ਸਿੰਘ ਬਾਦਲ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਸਨੇ ਆਪਣੀ ਮਾਂ ਪਾਰਟੀ ਨਾਲ ਧ੍ਰੋਹ ਕੀਤਾ ਹੈ, ਜਦੋਂਕਿ ਉਨ੍ਹਾਂ ਨੇ ਖੁਦ ਮਨਪ੍ਰੀਤ ਨੂੰ ਉਸਦੀ ਇੱਛਾ ਅਨੁਸਾਰ ਵਿੱਤ ਮੰਤਰਾਲੇ ਦਾ ਅਹੁਦਾ ਸੌਂਪਿਆ ਸੀ। ਮੁੱਖ ਮੰਤਰੀ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਮਨਪ੍ਰੀਤ ਨੂੰ ਚਾਰ ਵਾਰ ਵਿਧਾਇਕ ਬਣਾਇਆ ਪਰ ਉਸਨੇ ਪਾਰਟੀ ਨੂੰ ਧੋਖਾ ਦੇ ਦਿੱਤਾ। ਬਾਦਲ ਨੇ ਕਿਹਾ ਕਿ ਜੇਕਰ ਉਹ ਮੁੱਖ ਮੰਤਰੀ ਬਣਨ ਦੀ ਇੱਛਾ ਜ਼ਾਹਰ ਕਰਦਾ ਤਾਂ ਉਹ ਉਸ ਨੂੰ ਬਿਨਾਂ ਕਿਸੇ ਦੇਰੀ ਤੋਂ ਮੁੱਖ ਮੰਤਰੀ ਦਾ ਅਹੁਦਾ ਵੀ ਖੁਸ਼ੀ-ਖੁਸ਼ੀ ਦੇ ਦਿੰਦੇ।

Thursday, 30 June 2011

ਸਾਰੇ ਅਧਿਆਪਕਾਂ ਲਈ ਟੀ.ਈ.ਟੀ. ਟੈਸਟ ਜ਼ਰੂਰੀ: ਸਿੱਬਲ

ਨਵਾਂ ਆਦੇਸ਼

ਪੜ੍ਹਾ ਰਹੇ ਅਧਿਆਪਕਾਂ ਨੂੰ ਦਿੱਤਾ ਪੰਜ ਸਾਲ ਦਾ ਸਮਾਂ

ਕਮਲਜੀਤ ਸਿੰਘ ਬਨਵੈਤ/ਟ੍ਰਿਬਿਊਨ ਨਿਊਜ ਸਰਵਿਸ

ਚੰਡੀਗੜ੍ਹ ਦੇ ਸੀ.ਆਈ.ਆਈ. ਹੈੱਡਕੁਆਰਟਰ 'ਚ ਬੁੱਧਵਾਰ ਨੂੰ ਸਿੱਖਿਆ ਸੰਮੇਲਨ ਦੌਰਾਨ ਸੰਬੋਧਨ ਕਰ ਰਹੇ ਕੇਂਦਰੀ ਮੰਤਰੀ ਕਪਿਲ ਸਿੱਬਲ (ਫੋਟੋ: ਮਨੋਜ ਮਹਾਜਨ)

ਕੇਂਦਰੀ ਸਰਕਾਰ ਨੇ ਬੀ.ਐੱਡ ਉਮੀਦਵਾਰਾਂ ਪਿੱਛੋਂ ਹੁਣ ਪਹਿਲੇ ਅਧਿਆਪਕਾਂ ਲਈ ਵੀ ਅਧਿਆਪਕ ਯੋਗਤਾ ਟੈਸਟ ਲਾਜ਼ਮੀ ਕਰ ਦਿੱਤਾ ਹੈ। ਸਰਕਾਰ ਨੇ ਸਕੂਲਾਂ ਵਿਚ ਪਹਿਲਾਂ ਹੀ ਪੜ੍ਹਾ ਰਹੇ ਅਧਿਆਪਕਾਂ ਨੂੰ ਇਹ ਟੈਸਟ ਪਾਸ ਕਰਨ ਲਈ ਪੰਜ ਸਾਲ ਦਾ ਸਮਾਂ ਦਿੱਤਾ ਹੈ। ਇਸ ਟੈਸਟ ਤੋਂ ਟਾਲਾ ਵੱਟਣ ਵਾਲੇ ਅਧਿਆਪਕਾਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ। ਇਹ ਪ੍ਰਗਟਾਵਾ ਕੇਂਦਰੀ ਮਨੁੱਖੀ ਵਸੀਲਿਆਂ ਬਾਰੇ ਮੰਤਰੀ ਕਪਿਲ ਸਿੱਬਲ ਨੇ ਇੱਥੋਂ ਦੇ ਸੀ.ਆਈ.ਆਈ. ਸੈਂਟਰ ਵਿਚ ਸਿੱਖਿਆ ਸਬੰਧੀ ਕਰਾਏ ਸੈਮੀਨਾਰ ‘ਚ ਕੀਤਾ। ਉਨ੍ਹਾਂ ਕਿਹਾ ਕਿ ਅਧਿਆਪਕਾਂ ਦੀ ਸਮਰੱਥਾ ਦਾ ਪਤਾ ਲਾਉਣ ਲਈ ਲਏ ਜਾਣ ਵਾਲੇ ਇਸ ਟੈਸਟ ਤੋਂ ਪਹਿਲਾਂ ਅਧਿਆਪਕਾਂ ਲਈ ਵਿਸ਼ੇਸ਼ ਸੈਮੀਨਾਰ ਅਤੇ ਸਿਖਲਾਈ ਪ੍ਰੋਗਰਾਮ ਲਾਏ ਜਾਣਗੇ। ਉਨ੍ਹਾਂ ਕਿਹਾ ਕਿ ਅਧਿਆਪਕਾਂ ਲਈ ਬੀ.ਐੱਡ ਲਾਜ਼ਮੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕਈ ਰਾਜਾਂ ਦੀਆਂ ਸਰਕਾਰਾਂ ਸਿਆਸੀ ਦਬਾਅ ਹੇਠ ਬਿਨਾਂ ਬੀ.ਐੱਡ. ਪਾਸ ਉਮੀਦਵਾਰਾਂ ਨੂੰ ਅਧਿਆਪਕ ਦੀ ਕੱਚੀ ਨੌਕਰੀ ਦੇ ਦਿੰਦੀਆਂ ਹਨ ਅਤੇ ਪਿੱਛੋਂ ਸਰਕਾਰਾਂ ਲਈ ਅਜਿਹੇ ਅਧਿਆਪਕਾਂ ਨੂੰ ਰੈਗੂਲਰ ਕਰਨਾ ਮਜਬੂਰੀ ਬਣ ਜਾਂਦਾ ਹੈ। ਉਨਾਂ੍ਹ ਦੇਸ਼ ‘ਚੋਂ ਅਨਪੜ੍ਹਤਾ ਖਤਮ ਕਰਨ ਲਈ ਅਗਲੀ ਪੰਜ ਸਾਲਾ ਯੋਜਨਾ ਦੌਰਾਨ ਦਸਵੀਂ ਤਕ ਪੜ੍ਹਾਈ ਮੁਫ਼ਤ ਕਰਨ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਤਾਂ ਪੱਛਮੀ ਦੇਸ਼ਾਂ ਦੀ ਤਰਜ਼ ‘ਤੇ ਉੱਚ ਸਿੱਖਿਆ ਵੀ ਲਾਜ਼ਮੀ ਅਤੇ ਮੁਫਤ ਕਰਨ ਦੇ ਹੱਕ ਵਿਚ ਹੈ ਪਰ ਅਜੇ ਆਮਦਨ ਦੇ ਸਾਧਨ ਸੀਮਤ ਹੋਣ ਕਰਕੇ ਅਜਿਹਾ ਕਰਨਾ ਸੰਭਵ ਨਹੀਂ ਹੈ। ਉਨ੍ਹਾਂ ਨੇ ਉੱਚ ਸਿੱਖਿਆ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਦੀ ਗਿਣਤੀ ਵਿਚ ਵਾਧਾ ਨਾ ਹੋਣ ‘ਤੇ ਚਿੰਤਾ ਦਾ ਪ੍ਰਗਟਾਵਾ ਕੀਤਾ। ਉਨਾਂ੍ਹ ਕਿਹਾ ਕਿ ਪੱਛਮੀ ਦੇਸ਼ਾਂ ਦੇ 18 ਤੋਂ 20 ਸਾਲ ਦੇ 70 ਫੀਸਦੀ ਬੱਚੇ ਉੱਚ ਸਿੱਖਿਆ ਲੈ ਰਹੇ ਹਨ ਜਦੋਂ ਕਿ ਭਾਰਤ ਵਿਚ ਅਜਿਹੇ ਬੱਚਿਆਂ ਦੀ ਦਰ 15 ਫੀਸਦੀ ਤੋਂ ਵੱਧ ਨਹੀਂ ਹੈ। ਉਨਾਂ੍ਹ ਦੱਸਿਆ ਕਿ ਸਰਕਾਰ ਵੱਲੋਂ ਪਹਿਲੀ ਜਮਾਤ ਵਿੱਚ 25 ਫੀਸਦੀ ਸੀਟਾਂ ਪਛੜੇ ਪਰਿਵਾਰਾਂ ਦੇ ਬੱਚਿਆਂ ਲਈ ਰਾਖਵੀਂਆਂ ਰੱਖਣ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਜੇ ਹਰ ਸਾਲ ਪਹਿਲੀ ਜਮਾਤ ਵਿਚ ਝੁੱਗੀ ਝੌਪੜੀਆਂ ਵਾਲਿਆਂ ਦੇ 25 ਫੀਸਦੀੇ ਬੱਚੇ ਦਾਖ਼ਲ ਹੁੰਦੇ ਰਹਿਣ ਤਾਂ ਅਗਲੇ ਅੱਠ ਸਾਲਾਂ ਵਿਚ ਸਰਕਾਰ ਦਾ ਮਕਸਦ ਪੂਰਾ ਹੋ ਸਕਦਾ ਹੈ।
ਉਨ੍ਹਾਂ ਨੇ ਪ੍ਰਾਈਵੇਟ ਸਕੂਲਾਂ ਨੂੰ ਜ਼ਮੀਨ ਸਸਤੇ ਭਾਅ ਅਲਾਟ ਕਰਨ ਦੀ ਵਕਾਲਤ ਕਰਦਿਆਂ ਕਿਹਾ ਕਿ ਜੇ ਪ੍ਰਾਈਵੇਟ ਸਕੂਲਾਂ ਤੋਂ ਗਰੀਬ ਬੱਚਿਆਂ ਨੂੰ ਮੁਫਤ ਪੜ੍ਹਾਈ ਦੀ ਆਸ ਰੱਖੀ ਜਾਣੀ ਬਣਦੀ ਹੈ ਤਾਂ ਇਨ੍ਹਾਂ ਸਕੂਲਾਂ ਨੂੰ ਜ਼ਮੀਨ ਸਸਤੀਆਂ ਦਰਾਂ ‘ਤੇ ਦੇਣ ਦੀ ਜ਼ਿੰਮੇਵਾਰੀ ਵੀ ਸਾਡੀ ਹੀ ਬਣਦੀ ਹੈ। ਉਨਾਂ੍ਹ ਕਿਹਾ ਕਿ ਉਹ ਕੇਂਦਰੀ ਸ਼ਹਿਰੀ ਮੰਤਰੀ ਨਾਲ ਇਸ ਸਬੰਧੀ ਗੱਲ ਕਰ ਚੁੱਕੇ ਹਨ ਅਤੇ ਇਹ ਦਿੱਲੀ ਵਿਚ ਲਾਗੂ ਵੀ ਹੋ ਗਿਆ ਹੈ। ਉਨ੍ਹਾਂ ਸਕੂਲਾਂ ਵਿਚ ਵਿਦਿਆਰਥੀਆਂ ਤੇ ਅਧਿਆਪਕਾਂ ਦਾ ਅਨੁਪਾਤ 1:30 ਨਾ ਹੋਣ ‘ਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਸਰਕਾਰ ਨੇ ਇਸ ਨੂੰ ਲਾਜ਼ਮੀ ਸਿੱਖਿਆ ਐਕਟ ਦਾ ਹਿੱਸਾ ਬਣਾਇਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵਿਦਿਆਰਥੀਆਂ ਨੂੰ ਸਕੂਲਾਂ ਵਿਚ ਹੀ ਕਿੱਤਾਮੁਖੀ ਸਿੱਖਿਆ ਦੇਣ ਦੇ ਹੱਕ ਵਿਚ ਹੈ ਇਸ ਕਰਕੇ ਸੀ.ਬੀ.ਐਸ.ਸੀ. ਨੂੰ ਸਕੂਲ ਸਮੇਂ ਤੋਂ ਬਾਅਦ ਕਿੱਤਾਮੁਖੀ ਕੋਰਸਾਂ ਦੀਆਂ ਮੁਫਤ ਕਲਾਸਾਂ ਲਾਉਣ ਲਈ ਕਿਹਾ ਗਿਆ ਹੈ। ਉਨਾਂ੍ਹ ਕਿਹਾ ਕਿ ਇਹ ਹੁਕਮ ਇੰਜਨੀਅਰਿੰਗ ਕਾਲਜਾਂ ਉਤੇ ਵੀ ਲਾਗੂ ਹੋਣਗੇ। ਉਨ੍ਹਾਂ ਕਿਹਾ ਕਿ ਸਕੂਲਾਂ ਨੂੰ ਨੌਵੀਂ ਕਲਾਸ ਤੋਂ ਇਹ ਕੋਰਸ ਸ਼ੁਰੂ ਕਰਨ ਦੇ ਆਦੇਸ਼ ਕੀਤੇ ਜਾਣਗੇ ਅਤੇ ਕਿੱਤੇ ਨਾਲ ਸਬੰਧਤ ਸਨਅਤ ਵੱਲੋਂ ਹੀ ਇਸ ਸਬੰਧੀ ਸਿਲੇਬਸ ਤਿਆਰ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਕੂਲਾਂ ਵਾਸਤੇ ਸੌ ਤੋਂ ਵੱਧ ਅਜਿਹੇ ਕੋਰਸਾਂ ਦੀ ਚੋਣ ਕੀਤੀ ਗਈ ਹੈ। ਉਨ੍ਹਾਂ ਨਿੱਜੀ ਸਕੂਲਾਂ ਵੱਲੋਂ ਅਧਿਆਪਕਾਂ ਅਤੇ ਮਾਪਿਆਂ ਦੇ ਕੀਤੇ ਜਾ ਰਹੇ ਸ਼ੋਸ਼ਨ ਨੂੰ ਬੰਦ ਕਰਾਉਣ ਲਈ ਕਾਨੂੰਨ ਬਣਾਉਣ ਵੱਲ ਵੀ ਇਸ਼ਾਰਾ ਕੀਤਾ। ਉਨ੍ਹਾਂ ਕਿਹਾ ਕਿ ਅਗਲੇ ਕੁਝ ਸਾਲਾਂ ਦੌਰਾਨ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਨੂੰ ਨੈੱਟ ਰਾਹੀਂ ਜੋੜਿਆ ਜਾਵੇਗਾ। ਇਸ ਤੋਂ ਪਹਿਲਾਂ ਸੀ.ਆਈ.ਆਈ. ਦੇ ਪ੍ਰਬੰਧਕਾਂ ਹਰਪਾਲ ਸਿੰਘ, ਸੁਧੀਰ ਕੁਮਾਰ ਅਤੇ ਵਿਜੇ ਕੁਮਾਰ ਨੇ ਸੰਬੋਧਨ ਕੀਤਾ।