Friday, 15 July 2011

ਪੰਜਾਬ

ਸਿਰ ਤੋਂ ਉਤਾਰ ਪੱਗ ਨੂੰ ਪੈਗ ਸਿਰ ਤੇ ਰੱਖਣਾ,
ਇਹ ਸਾਡਾ ਸੱਭਿਆਚਾਰ ਨਹੀ ਪੈਣਾ ਹੈ ਦੱਸਣਾ,
ਨਸ਼ਿਆਂ ਸਮਾਜ ਗਾਲ ਤਾ ਢਾਚਾ ਹੀ ਢਹਿ ਗਿਆ,
ਨਸ਼ਿਆਂ ਦੇ ਵਗਦੇ ਵਹਿਣ ਵਿੱਚ ਪੰਜਾਬ ਵਹਿ ਗਿਆ।

ਬਾਪੂ ਵੀ ਫਿਕਰੀਂ ਪੈ ਗਿਆ ਹੈ ਬੇਬੇ ਵੀ ਸੋਚਦੀ,
ਬਣਿਆ ਨਾ ਮੇਰਾ ਪੁੱਤ ਉਹ ਜੋ ਮੈਂ ਸੀ ਸੋਚਦੀ,
ਚੜ੍ਹਦੀ ਉਮਰ ਵਿੱਚ ਚੰਦਰਾ ਕਿਸ ਰਾਹ ਤੇ ਪੈ ਗਿਆ,

ਨਸ਼ਿਆਂ ਦੇ ਵਗਦੇ ਵਹਿਣ ਵਿੱਚ ਪੰਜਾਬ ਵਹਿ ਗਿਆ।
ਪਿੰਡ ਸ਼ਹਿਰ ਸਭ ਦਬੋਚ ਲਏ ਇਸ ਨਾ-ਮੁਰਾਦ ਨੇ,
ਘੁੱਗ ਵਸਦੇ ਘਰ ਸੀ ਜੋ ਕਦੇ ਹੁਣ ਬੇ-ਆਬਾਦ ਨੇ,
ਲ਼ੱਗਦਾ ਇਹਦੇ ਨਸੀਬ ਵਿੱਚ ਬਸ ਇਹੋ ਰਹਿ ਗਿਆ,
ਨਸ਼ਿਆਂ ਦੇ ਵਗਦੇ ਵਹਿਣ ਵਿੱਚ ਪੰਜਾਬ ਵਹਿ ਗਿਆ।

ਝੁਕਿਆ ਨਹੀਂ ਜੋ ਜੱਗ ਤੋਂ ਨਸ਼ਿਆਂ ਤੋਂ ਢਹਿ ਗਿਆ,
ਨਸ਼ਿਆਂ ਦੇ ਵਗਦੇ ਵਹਿਣ ਵਿੱਚ ਪੰਜਾਬ ਵਹਿ ਗਿਆ।

No comments:

Post a Comment