ਅਜੋਕੇ
ਸਮਾਜ 'ਚ ਜਿੱਥੇ ਲੋਕ ਧੀਆਂ ਨੂੰ ਬੋਝ ਸਮਝ ਕੇ ਪੁੱਤਰ ਮੋਹ ਦੀ ਲਾਲਸਾ
'ਚ ਕੁੱਖ ਅੰਦਰ ਜਨਮ ਤੋਂ ਪਹਿਲਾਂ ਕੰਨਿਆ ਭਰੂਣ ਹੱਤਿਆਵਾਂ ਨੂੰ ਜਨਮ ਦੇ ਰਹੇ ਹਨ, ਉੱਥੇ
ਹੀ ਸਿਰਫ 18 ਸਾਲਾਂ ਦੀ ਇਕ ਬੱਚੀ ਨੇ ਆਪਣੀ ਜਾਨ ਦੀ ਪ੍ਰਵਾਹ ਨਾ ਕਰਦੇ ਹੋਏ ਆਪਣੇ
ਲੀਵਰ ਦਾ ਕੁਝ ਹਿੱਸਾ ਆਪਣੇ ਪਿਤਾ ਨੂੰ ਦੇ ਕੇ ਉਸਦੀ ਜਾਨ ਬਚਾ ਕੇ ਅਨੋਖੀ ਮਿਸਾਲ ਪੇਸ਼
ਕੀਤੀ ਹੈ।
ਪਿੰਡ ਘਾਂਗਾ ਕਲਾ ਨਿਵਾਸੀ ਇੰਦਰ ਕੌਰ ਪਤਨੀ ਸ. ਬਲਬੀਰ ਸਿੰਘ ਨੇ ਦੱਸਿਆ ਕਿ ਕਰੀਬ 3
ਸਾਲ ਪਹਿਲਾਂ ਉਸਦਾ ਪੁੱਤਰ ਦਰਸ਼ਨ ਸਿੰਘ ਅਚਾਨਕ ਬੀਮਾਰ ਹੋ ਗਿਆ। ਜਦੋਂ ਜਾਂਚ ਕਰਵਾਈ ਤਾਂ
ਪਤਾ ਚੱਲਿਆ ਕਿ ਉਨ੍ਹਾਂ ਦਾ ਪੁੱਤਰ ਲੀਵਰ ਦੀ ਬੀਮਾਰੀ ਨਾਲ ਪੀੜਤ ਹੈ। ਬੀਮਾਰੀ ਦਾ ਪਤਾ
ਚੱਲਣ ਤੋਂ ਬਾਅਦ ਉਨ੍ਹਾਂ ਪਹਿਲਾਂ ਬਠਿੰਡਾ, ਫਿਰ ਚੰਡੀਗੜ੍ਹ ਅਤੇ ਬਾਅਦ 'ਚ ਨਵੀਂ
ਦਿੱਲੀ ਤੋਂ ਆਪਣੇ ਪੁੱਤਰ ਦਾ ਇਲਾਜ ਕਰਵਾਇਆ ਪ੍ਰੰਤੂ ਬੀਮਾਰੀ ਦੇ ਇਲਾਜ 'ਚ ਉਨ੍ਹਾਂ ਨੂੰ
ਕੋਈ ਸਫਲਤਾ ਨਹੀਂ ਮਿਲ ਸਕੀ। ਸ਼੍ਰੀਮਤੀ ਇੰਦਰ ਕੌਰ ਨੇ ਦੱਸਿਆ ਕਿ ਹਰਿਆਣਾ ਦੇ ਗੁੜਗਾਵ
ਸਥਿਤ ਮੇਦਾਂਤਾ ਹਸਪਤਾਲ 'ਚ ਜਦੋਂ ਉਹ ਆਪਣੇ ਪੁੱਤਰ ਨੂੰ ਇਲਾਜ ਲਈ ਲੈ ਕੇ ਗਏ ਤਾ ਉੱਥੋਂ
ਦੇ ਡਾਕਟਰਾਂ ਨੇ ਲੀਵਰ ਸਰਜਰੀ ਰਾਹੀਂ ਉਨ੍ਹਾਂ ਦੇ ਪੁੱਤਰ ਦਾ ਸਫਲ ਇਲਾਜ ਦਾ ਦਾਅਵਾ
ਕੀਤਾ ਪ੍ਰੰਤੂ ਡਾਕਟਰਾਂ ਨੇ ਸਰਜਰੀ ਦੌਰਾਨ ਕਿਸੇ ਸਿਹਤਮੰਦ ਵਿਅਕਤੀ ਦੇ ਲੀਵਰ ਦਾ ਕੁਝ
ਹਿੱਸਾ ਲੈਣ ਲਈ ਕਿਹਾ। ਉਨ੍ਹਾਂ ਦੱਸਿਆ ਕਿ ਆਪਣੇ ਪਿਤਾ ਨੂੰ ਸਿਹਤਮੰਦ ਦੇਖਣ ਲਈ ਉਸਦੇ
ਪੁੱਤਰ ਦੀ ਸਭ ਤੋਂ ਵੱਡੀ ਪੁੱਤਰੀ ਅਰਸ਼ਦੀਪ ਨੇ ਆਪਣਾ ਲੀਵਰ ਆਪਣੇ ਪਿਤਾ ਨੂੰ ਦੇਣ ਦੀ
ਇੱਛਾ ਜਤਾਈ।
ਉਧਰ ਆਪਣੇ ਪਿਤਾ ਨੂੰ ਲੀਵਰ ਦੇ ਕੇ ਉਸਦੀ ਜਾਨ ਬਚਾਉਣ ਵਾਲੀ ਬੱਚੀ ਅਰਸ਼ਦੀਪ ਨੇ ਦੱਸਿਆ
ਕਿ ਮੇਦਾਂਤਾ ਹਸਪਤਾਲ ਦੇ ਡਾਕਟਰ ਅਰਵਿੰਦਰ ਸਿੰਘ ਸਿਵਾਨ ਨੇ ਚਾਰ ਘੰਟੇ ਆਪ੍ਰੇਸ਼ਨ ਕਰਕੇ
ਉਸਦੇ ਲੀਵਰ ਦਾ ਕੁਝ ਭਾਗ ਕੱਢਿਆ ਅਤੇ ਬਾਅਦ 'ਚ ਉਸਦੇ ਸ਼ਰੀਰ ਤੋਂ ਕੱਢਿਆ ਲੀਵਰ ਸਰਜਰੀ
ਦੇ ਦੌਰਾਨ ਉਸਦੇ ਪਿਤਾ ਨੂੰ ਲਗਾ ਦਿੱਤਾ ਗਿਆ। ਅਰਸ਼ਦੀਪ ਨੇ ਦੱਸਿਆ ਕਿ ਆਪਣੇ ਪਿਤਾ ਦੀ
ਜਾਨ ਬਚਾਉਣਾ ਉਸਦਾ ਪਰਮ ਕਰਤੱਵ ਸੀ। ਅਰਸ਼ਦੀਪ ਨੇ ਦੱਸਿਆ ਕਿ ਉਸਦੇ ਮਾਤਾ ਪਿਤਾ ਦਾ
ਸੁਪਨਾ ਰਿਹਾ ਹੈ ਕਿ ਉਹ ਪੜ੍ਹਾਈ ਤੋਂ ਬਾਅਦ ਡਾਕਟਰ ਬਣ ਕੇ ਸਮਾਜ ਸੇਵਾ ਕਰੇ।
Friday, 23 March 2012
Subscribe to:
Post Comments (Atom)
No comments:
Post a Comment